ਜਲੰਧਰ(ਵਿਨੋਦ ਬਿੰਟਾ)-   ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਦੇ ‘ਮਿਸ਼ਨ ਫ਼ਤਿਹ’ ਤਹਿਤ ਕੋਵਿਡ-19 ਮਹਾਂਮਾਰੀ ਦੌਰਾਨ ਸੂਬੇ ਨੂੰ ਮੁੜ ਪ੍ਰਗਤੀ ਦੀਆਂ ਲੀਹਾਂ ‘ਤੇ ਲਿਆਉਣ ਲਈ ਜਲੰਧਰ ਇੰਪਰੂਵਮੈਂਟ ਟਰੱਸਟ ਵਲੋਂ ਸਮਾਜ ਦੇ ਆਰਥਿਕ ਤੌਰ ‘ਤੇ ਕਮਜ਼ੋਰ ਵਰਗਾਂ ਦੀ ਪਹੁੰਚ ਗੋਚਰੇ ਹਾਊਸਿੰਗ ਸਕੀਮ ਨੂੰ ਲਿਆਉਣ ਲਈ ਯਤਨ ਸ਼ੁਰੂ ਕਰ ਦਿੱਤੇ ਹਨ।ਇਸ ਸਬੰਧੀ ਮੀਟਿੰਗ ਦਫ਼ਤਰ ਚੇਅਰਮੈਨ ਇੰਪਰੂਵਮੈਂਟ ਟਰੱਸਟ ਜਲੰਧਰ ਦਲਜੀਤ ਸਿੰਘ ਆਹਲੂਵਾਲੀਆ  ਦੇ ਦਫ਼ਤਰ ਵਿਖੇ ਕੀਤੀ ਗਈ। ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਜਲੰਧਰ ਤੋਂ ਲੋਕ ਸਭਾ ਦੇ ਮੈਂਬਰ ਚੌਧਰੀ ਸੰਤੋਖ ਸਿੰਘ, ਜਿਨਾਂ ਦੇ ਨਾਲ ਵਿਧਾਇਕ ਪਰਗਟ ਸਿੰਘ, ਰਾਜਿੰਦਰ ਬੇਰੀ, ਸੁਸ਼ੀਲ ਕੁਮਾਰ ਰਿੰਕੂ ਹਾਜਰ ਸਨ ਨੇ ਕਿਹਾ ਕਿ ਵੱਧ ਰਹੇ ਸ਼ਹਿਰੀਕਰਨ ਕਾਰਨ ਜ਼ਿਆਦਾ ਲੋਕਾਂ ਵਲੋਂ ਸ਼ਹਿਰਾਂ ਵਿੱਚ ਪ੍ਰਵਾਸ ਕਰਨ ਕਰਕੇ ਪੰਜਾਬ ਅਤੇ ਖਾਸ ਕਰਕੇ ਜਲੰਧਰ ਵਿਚ ਸ਼ਹਿਰੀ ਮਕਾਨਾਂ ਦੀ ਭਾਰੀ ਘਾਟ ਹੈ। ਉਨ੍ਹਾ  ਕਿਹਾ ਕਿ ਇਹ ਸਮੇਂ ਦੀ ਲੋੜ ਹੈ ਕਿ ਪਹੁੰਚ ਗੋਚਰੇ ਅਵਾਸ ਪ੍ਰੋਜੈਕਟਾਂ ਨੂੰ ਅਪਣਾਇਆ ਜਾਵੇ ਤਾਂ ਜੋ ਆਰਥਿਕਤਾ ਨੂੰ ਹੋਰ ਤੇਜ਼ ਕੀਤਾ ਜਾ ਸਕੇ। ਉਨ੍ਹਾ  ਕਿਹਾ ਕਿ ਪਹੁੰਚ ਗੋਚਰੇ ਹਾਊਸਿੰਗ ਪ੍ਰੋਜੈਕਟ ਦੇ ਵਿਕਾਸ ਵਿੱਚ ਜਲੰਧਰ ਇੰਪਰਵੂਮੈਂਟ ਟਰੱਸਟ ਅਹਿਮ ਭੂਮਿਕਾ ਨਿਭਾ ਸਕਦਾ ਹੈ।  ਇਸ ਮੌਕੇ ਸੰਸਦ ਮੈਂਬਰ ਅਤੇ ਵਿਧਾਇਕਾਂ ਨੂੰ ਵਿਸਥਾਰ ਵਿੱਚ ਜਾਣਕਾਰੀ ਦਿੰਦਿਆਂ ਚੇਅਰਮੈਨ ਜਲੰਧਰ ਇੰਪਰੂਵਮੈਂਟ ਟਰੱਸਟ ਨੇ ਦੱਸਿਆ ਕਿ ਪੰਜਾਬ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਜਲੰਧਰ ਇੰਪਰਵਮੈਂਟ ਟਰੱਸਟ ਵਲੋਂ ਸੂਬਾ ਸਰਕਾਰ ਨੂੰ ਨੀਤੀ ਬਣਾਉਣ ਲਈ ਸਿਫਾਰਸ਼ ਕੀਤੀ ਜਾਵੇਗੀ ਅਤੇ ਸਥਾਨਿਕ ਸਰਕਾਰਾਂ ਵਿਭਾਗ ਵਲੋਂ  ਜਮੀਨ ਦੀ ਪਹਿਚਾਣ ਕਰਨ ਦੀ ਪ੍ਰਕਿਰਿਆ ਸ਼ੁਰੂ ਕੀਤੀ ਜਾਵੇਗੀ ਅਤੇ ਜੇਕਰ ਜ਼ਮੀਨ ਪੰਜਾਬ ਸਰਕਾਰ ਜਾਂ ਕਿਸੇ ਵੀ ਰਾਜ ਦੇ ਸਰਕਾਰੀ ਵਿਭਾਗ ਜਾਂ ਸੈਂਟਰ ਅਧੀਨ ਹੋਈ ਤਾਂ ਫਿਰ ਇੰਪਰੂਵਮੈਂਟ ਟਰੱਸਟ ਵਲੋਂ ਮਾਲ ਰਿਕਾਰਡ ਸਮੇਤ ਨੋਟ ਕੈਬਨਿਟ ਵਿੱਚ ਭੇਜਿਆ ਜਾਵੇਗਾ। ਉਨ੍ਹਾ ਕਿਹਾ ਕਿ ਘੱਟ ਤੋਂ ਘੱਟ 30 ਸੁਕੇਅਰ ਮੀਟਰ ਵਿੱਚ ਰਿਹਾਇਸ਼ੀ ਕੀਮਤ ਦਾ ਪਤਾ ਲਗਾਉਣ ਤੋਂ ਬਾਅਦ ਯੋਗ ਲਾਭਪਾਤਰੀਆਂ ਦੀ ਪਹਿਚਾਣ ਕੀਤੀ ਜਾਵੇਗੀ। ਉਨ੍ਹਾ ਕਿਹਾ ਕਿ ਇਸ ਸਬੰਧੀ ਬਿਨੈਪੱਤਰ ਪ੍ਰਿੰਟ ਮੀਡੀਆ ਅਤੇ ਆਡੀਓ-ਵੀਡੀਓ ਜਿਵੇਂ ਕਿ ਰੇਡੀਓ ਜਾਂ ਟੈਲੀਵਿਜ਼ਨ ਰਾਹੀਂ ਮੰਗੇ ਜਾਣਗੇ। ਉਨ੍ਹਾ  ਕਿਹਾ ਕਿ ਇਸ ਸਕੀਮ ਸਬੰਧੀ ਲੋਕਾਂ ਨੂੰ ਜਾਗਰੂਕ ਕਰਨ ਤੋਂ ਇਲਾਵਾ ਕਰਜ਼ ਮੇਲੇ ਵੇ ਬੈਂਕਾਂ ਵਲੋਂ ਲਗਵਾਏ ਜਾਣਗੇ।  ਉਨ੍ਹਾ ਕਿਹਾ ਕਿ ਖ਼ਰੀਦਦਾਰ ਦੀ ਖ਼ਰੀਦ ਸਮਰੱਥਾ ਦਾ ਅੰਦਾਜਾ ਲਗਾ ਕੇ ਬੈਂਕਾਂ ਨੂੰ ਵੀ ਇਸ ਮੰਤਵ ਲਈ ਸ਼ਾਮਿਲ ਕੀਤਾ ਜਾਵੇਗਾ। ਉਨ੍ਹਾ ਕਿਹਾ ਕਿ ਇੰਪਰੂਵਮੈਂਟ ਟਰੱਸਟ ਵਲੋਂ ਚਾਹਵਾਨ ਖ਼ਰੀਦਦਾਰਾਂ ਦੀ ਖ਼ਰੀਦ ਸਮਰੱਥਾ ਅਨੁਸਾਰ ਸਪਸ਼ਟ ਸੂਚੀ ਬਣਾਈ ਜਾਵੇਗੀ ਅਤੇ ਇਹ ਸੂਚੀ ਸਥਾਨਿਕ ਸਰਕਾਰ ਵਿਭਾਗ ਨੂੰ ਵਿਸਥਾਰਿਤ ਪ੍ਰੋਜੈਕਟ ਰਿਪੋਰਟ ਨਾਲ ਸੌਂਪੀ ਜਾਵੇਗੀ। ਆਹਲੂਵਾਲੀਆ ਨੇ ਕਿਹਾ ਕਿ ਸੂਚੀ ਅਨੁਸਾਰ ਲਾਭਪਾਤਰੀਆਂ ਨੂੰ ਵਿੱਤੀ ਨਿਯਮਾਂ ਅਨੁਸਾਰ ਐਲ.ਆਈ.ਜੀ. ਅਤੇ ਐਮ.ਆਈ.ਜੀ. ਤਹਿਤ ਘਰ ਲਈ ਕਰਜ਼ ਦੀ ਸਹੂਲਤ ਮੁਹੱਈਆ ਕਰਵਾਉਣ ਲਈ ਬੈਂਕਾਂ ਦੀ ਸਹਾਇਤਾ ਲਈ ਜਾਵੇਗੀ।  ਇਸ ਤਜਵੀਜ਼ ਦਾ ਸਵਾਗਤ ਕਰਦਿਆਂ ਵਿਧਾਇਕ  ਪਰਗਟ ਸਿੰਘ,  ਰਾਜਿੰਦਰ ਬੇਰੀ, ਸ਼ੁਸੀਲ ਕੁਮਾਰ ਰਿੰਕੂ ਨੇ ਕਿਹਾ ਕਿ ‘ਮਿਸ਼ਨ ਫ਼ਤਿਹ’ ਤਹਿਤ ਸ਼ੁਰੂ ਕੀਤੀ ਗਈ ਇਹ ਸਕੀਮ ਬਜਾਰ ਵਿੱਚ ਪੈਸੇ ਦੇ ਨਿਰਵਿਘਨ ਅਦਾਨ-ਪ੍ਰਦਾਨ ਵਿੱਚ ਮਦਦਗਾਰ ਸਾਬਿਤ ਹੋਵੇਗੀ ਜਿਸ ਨਾਲ ਸੂਬੇ ਦੀ ਆਰਥਿਕਤਾ ਵੀ ਮਜ਼ਬੂਤ ਬਣੇਗੀ। ਉਨ੍ਹਾ ਕਿਹਾ ਕਿ ਸ਼ਹਿਰ ਵਿੱਚ ਜ਼ਿਆਦਾ ਗਿਣਤੀ ਵਿੱਚ ਮਕਾਨ ਬਣਾਉਣ ਨਾਲ ਘਰਾਂ ਦੀ ਸਮੱਸਿਆ ਦਾ ਜਿਥੇ ਹੱਲ ਹੋਵੇਗਾ ਉਥੇ ਇਸ ਨਾਲ ਉਸਾਰੀ ਖੇਤਰ ਵਿੱਚ ਰੋਜ਼ਗਾਰ ਦੇ ਮੌਕੇ ਵੀ ਵੱਧਣਗੇ। ਜਲੰਧਰ ਇੰਪਰਵੂਮੈਂਟ ਟਰੱਸਟ ਨੂੰ ਇਸ ਨੇਕ ਕਾਜ ਲਈ ਪੂਰਨ ਸਹਿਯੋਗ ਤੇ ਮਦਦ ਦੇਣ ਦਾ ਭਰੋਸਾ ਦਿੰਦਿਆਂ ਕਿਹਾ ਕਿ ਇਹ ਪ੍ਰੋਜੇਕਟ ਸ਼ਹਿਰੀ ਵਿਕਾਸ ਅਤੇ ਇਸ ਦੇ ਵਾਸੀਆਂ ਦੀ ਖੁਸਹਾਲੀ ਨੂੰ ਯਕੀਨੀ ਬਣਾਏਗਾ।  ਇਸ ਮੌਕੇ ਸੀਨੀਅਰ ਯੂਥ ਕਾਂਗਰਸੀ ਆਗੂ  ਕਾਕੂ ਆਹਲੂਵਾਲੀਆ, ਈ.ਓ.ਜਤਿੰਦਰ ਸਿੰਘ ਅਤੇ ਹੋਰ ਵੀ ਹਾਜ਼ਰ ਸਨ। 

   

Stock Market Updates

Jalandhar News

Leave a Reply

Your email address will not be published. Required fields are marked *