ਜਲੰਧਰ (ਹਰਬੰਸ ਜੋਨੀ )– ਭਾਰਤੀ ਜਨਤਾ ਪਾਰਟੀ ਜ਼ਿਲ੍ਹਾ ਜਲੰਧਰ ਦੇ ਪ੍ਰਧਾਨ ਸੁਸ਼ੀਲ ਸ਼ਰਮਾ ਦੀ ਪ੍ਰਧਾਨਗੀ ਹੇਠ ਮੁੱਖ ਇੰਜੀਨੀਅਰ ਬਿਜਲੀ ਬੋਰਡ ਜਿਨੇਂਦਰ ਧਨੀਆ ਨੂੰ ਮੰਗ ਪੱਤਰ ਸੌਂਪਿਆ। ਜਿਸ ਵਿੱਚ ਜ਼ਿਲ੍ਹਾ ਪ੍ਰਧਾਨ ਸੁਸ਼ੀਲ ਸ਼ਰਮਾ ਅਤੇ ਦੋਵੇਂ ਜਨਰਲ ਮੰਤਰੀ ਭਗਵੰਤ ਪ੍ਰਭਾਕਰ ਅਤੇ ਰਾਜੀਵ ਨੇ ਅੱਜ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਨੂੰ ਧਿਆਨ ਵਿੱਚ ਰੱਖਦਿਆਂ ਚੀਫ਼ ਇੰਜੀਨੀਅਰ ਨੂੰ ਦਿੱਤਾ। ਜਿਸ ਵਿੱਚ ਉਸਨੇ ਮੰਗ ਨੂੰ ਸੌਂਪਿਆ ਕੋਵਿਡ-19 ਕਰਕੇ ਆਮ ਲੋਕਾਂ ਅਤੇ ਉਧਯੋਗਾਂ ਨੂੰ ਬਹੁਤ ਸਾਰੀਆਂ ਮੁਸੀਬਤਾਂ ਦਾ ਸਾਮਣਾ ਕਰਨਾ ਪੈ ਰਿਹਾ। ਸਰਕਾਰ ਦੇ ਹੁਕਮਾਂ ਮੁਤਾਬਿਕ ਪੰਜਾਬ ਦੇ ਉਧਯੋਗ ਵੀ 22 ਮਾਰਚ ਤੋਂ ਬੰਦ ਕਰ ਦਿੱਤੇ ਗਏ ਸੀ ਤੇ ਹੁਣ ਉਧਯੋਗਾਂ ਨੂੰ ਸ਼ੁਰੂ ਕਰਣ ਦੇ ਹੁਕਮਾਂ ਦੇ ਬਾਵਜੂਦ ਵੀ ਉਧਯੋਗ ਪੂਰੀ ਤਰ੍ਹਾਂ ਨਹੀਂ ਚੱਲ ਸਕੇ ਹੈ। ਸਰਕਾਰ ਵੱਲੋਂ ਅਪ੍ਰੈਲ ਮਹੀਨੇ ਵਿੱਚ ਉਧਯੋਗਾਂ ਦੇ MS ਅਤੇ LS ਖਪਤਕਾਰਾਂ ਨੂੰ ਬਿਜਲੀ ਦੇ ਪੱਕੇ ਖਰਚੇ (Fixed Charges) ਮਾਫ ਕਰਨ ਦੀ ਘੋਸ਼ਣਾ ਕੀਤੀ ਗਈ ਸੀ, ਪਰ ਪਿਛਲੇ ਦਿਨੀਂ ਪਾਵਰ ਰੈਗੂਲੇਟਰੀ ਕਮਿਸ਼ਨ ਵੱਲੋਂ ਇਸ ਘੋਸ਼ਣਾ ਦੇ ਉਲਟ ਇਹ ਖਰਚੇ 6 ਕਿਸ਼ਤਾਂ ਵਿੱਚ ਅਦਾ ਕਰਨ ਦੇ ਹੁਕਮ ਜਾਰੀ ਕਰ ਦਿੱਤੇ ਗਏ ਹਨ। ਜੋ ਕਿ ਇੱਕ ਲੋਕਮਾਰੂ ਕਦਮ ਹੈ। ਇਸਦੇ ਨਾਲ ਹੀ ਬਿਜਲੀ ਬੋਰਡ ਵਲੋਂ 1/6/2020 ਤੋਂ ਘਰੇਲੂ ਬਿਜਲੀ ਖਪਤ ਦੇ ਪੱਕੇ ਖਰਚੇ (Fixed Charges) ਵਿੱਚ ਵੀ ਵਾਧਾ ਕਰ ਦਿੱਤਾ ਗਿਆ ਹੈ ਜੋ ਕਿ ਪੰਜਾਬ ਦੀ ਜਨਤਾ ਦੇ ਹਿਤਾਂ ਦੇ ਖਿਲਾਫ ਹੈ। ਅਜਿਹੇ ਸਮੇਂ ਵਿੱਚ ਪੰਜਾਬ ਦੀ ਜਨਤਾ ਇਹ ਫੈਸਲੇ ਸਹਿਣ ਕਰਨ ਦੇ ਹਾਲਾਤਾਂ ਵਿੱਚ ਨਹੀਂ ਹੈ ਜੋ ਕਿ ਪਹਿਲਾਂ ਹੀ ਕੋਵਿਡ-19 ਅਤੇ ਲੋਕਡਾਊਨ ਕਰਕੇ ਮਾੜੇ ਸਮੇਂ ਚੋਂ ਗੁਜ਼ਰ ਰਹੀ ਹੈ।ਭਾਰਤੀ ਜਨਤਾ ਪਾਰਟੀ, ਜਿਲਾ ਜਲੰਧਰ ਦਾ ਪ੍ਰਧਾਨ ਹੋਣ ਦੇ ਨਾਤੇ ਇਹ ਮੰਗ ਕਰਦਾ ਹਾਂ ਕਿ ਪੰਜਾਬ ਸਰਕਾਰ ਆਪਣੀ ਪਹਿਲਾਂ ਕੀਤੇ ਐਲਾਣ ਮੁਤਾਬਿਕ ਉਧਯੋਗਿਕ ਖਪਤਕਾਰਾਂ ਦੇ ਪੱਕੇ ਖਰਚੇ (Fixed Charges) ਨੂੰ ਮਾਫ ਕਰੇ ਅਤੇ ਇਸਦੀ ਬਣਦੀ ਰਕਮ ਬਿਜਲੀ ਬੋਰਡ ਨੂੰ ਅਦਾ ਕਰ। ਇਸਦੇ ਨਾਲ ਹੀ ਘਰੇਲੂ ਬਿਜਲੀ ਖਪਤਕਾਰਾਂ ਦੇ ਵਧਾਏ ਹੋਏ ਪੱਕੇ ਖਰਚੇ (Fixed Charges) ਵੀ ਵਾਪਸ ਲੈਕੇ ਪੰਜਾਬ ਦੀ ਜਨਤਾ ਨੂੰ ਰਾਹਤ ਦੇਵੇ।

Stock Market Updates

Jalandhar News

Leave a Reply

Your email address will not be published. Required fields are marked *