ਮੁਲਜ਼ਮ ਦੇ ਕਬਜ਼ੇ ਵਿੱਚੋਂ 7 ਨਾਜਾਇਜ਼ ਹਥਿਆਰ ਸਮੇਤ 117 ਜ਼ਿੰਦਾ ਕਾਰਤੂਸ ਬਰਾਮਦ

ਜਲੰਧਰ – ਕਮਿਸ਼ਨਰੇਟ ਪੁਲਿਸ ਨੇ ਕਤਲ ਕੇਸ ਸਮੇਤ 7 ਕੇਸਾਂ ਵਿੱਚ ਲੋੜੀਂਦੇ ਦੋਸ਼ੀ ਨੂੰ ਗ੍ਰਿਫ਼ਤਾਰ ਕਰ ਕੇ ਉਸ ਦੇ ਕਬਜ਼ੇ ਵਿੱਚੋਂ 7 ਨਾਜਾਇਜ਼ ਹਥਿਆਰ ਸਮੇਤ 117 ਜ਼ਿੰਦਾ ਕਾਰਤੂਸ ਬਰਾਮਦ ਕੀਤੇ ਹਨ।ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਨੇ ਦੱਸਿਆ ਕਿ ਥਾਣਾ ਡਵੀਜ਼ਨ ਨੰ. 5 ਜਲੰਧਰ Sho Ravinder, ਪੁਲਿਸ ਟੀਮ ਨੇ ਦੁਸਹਿਰਾ ਗਰਾਊਂਡ ਟੀ ਪੁਆਇੰਟ ਕਾਲਾ ਸੰਘਿਆ ਰੋਡ ‘ਤੇ ਗਸ਼ਤ ਦੌਰਾਨ ਸ਼ੱਕੀ ਪੁਰਸ਼ਾਂ ਦੀ ਚੈਕਿੰਗ ਕਰਦਿਆਂ ਅਜੈਪਾਲ ਸਿੰਘ ਉਰਫ ਨਿਹੰਗ ਪੁੱਤਰ ਇੰਦਰਜੀਤ ਸਿੰਘ ਵਾਸੀ ਮਕਾਨ ਨੰ. WT/15 ਉਤਮ ਨਗਰ ਬਸਤੀ ਸ਼ੇਖ ਨੂੰ ਗ੍ਰਿਫ਼ਤਾਰ ਕੀਤਾ ਅਤੇ ਉਸ ਕੋਲੋਂ ਇਕ ਦੇਸੀ ਪਿਸਟਲ 32 ਬੋਰ ਸਮੇਤ 5 ਜ਼ਿੰਦਾ ਕਾਰਤੂਸ 32 ਬਰਾਮਦ ਕੀਤੇ। ਮੁਲਜ਼ਮ ਵਿਰੁੱਧ ਥਾਣਾ ਡਵੀਜ਼ਨ ਨੰ.5 ਜਲੰਧਰ ਵਿਖੇ ਆਰਮਜ਼ ਐਕਟ ਦੀ ਧਾਰਾ 25-54-59 ਤਹਿਤ ਮੁਕੱਦਮਾ ਨੰ. 432 ਦਰਜ ਕਰ ਲਿਆ ਗਿਆ ਹੈ।ਪੁਲਿਸ ਕਮਿਸ਼ਨਰ ਨੇ ਦੱਸਿਆ ਕਿ ਮੁਲਜ਼ਮ ਕੋਲੋਂ ਮੌਕੇ ‘ਤੇ ਇਕ ਦੇਸੀ ਪਿਸਟਲ 32 ਬੋਰ ਸਮੇਤ 5 ਜ਼ਿੰਦਾ ਕਾਰਤੂਸ 32 ਬਰਾਮਦ ਤੋਂ ਇਲਾਵਾ ਉਸ ਦੀ ਨਿਸ਼ਾਨਦੇਹੀ ‘ਤੇ ਉਸ ਦੇ ਘਰੋਂ 4 ਨਾਜਾਇਜ਼ ਪਿਸਤੋਲ 315 ਬੋਰ ਸਮੇਤ 16 ਜ਼ਿੰਦਾ ਕਾਰਤੂਸ, 16 ਜ਼ਿੰਦਾ ਕਾਰਤੂਸ 12 ਬੋਰ (ਮੁਲਜ਼ਮ ਦੇ ਘਰੋਂ), ਮੁਲਜ਼ਮ ਵੱਲੋਂ ਆਪਣੇ ਸਹੁਰੇ ਘਰ ਗ੍ਰੀਨ ਐਵੇਨਿਊ, ਜਲੰਧਰ ਵਿਖੇ ਲੁਕੋ ਕੇ ਰੱਖੀ 1 ਪਿਸਟਲ 32 ਬੋਰ ਸਮੇਤ 2 ਮੈਗਜ਼ੀਨ ਤੇ 80 ਜ਼ਿੰਦਾ ਕਾਰਤੂਸ 32 ਬੋਰ ਅਤੇ 1 ਪਿਸਤੋਲ 315 ਬੋਰ ਬਰਾਮਦ ਕੀਤੇ ਗਏ ਹਨ।*ਭੁੱਲਰ ਨੇ ਅੱਗੇ ਦੱਸਿਆ ਕਿ ਮੁਲਜ਼ਮ ਅਜੈਪਾਲ ਨੇ 21-10-2020 ਨੂੰ ਆਪਣੇ ਸਾਥੀਆਂ ਪਵਨ ਉਰਫ ਟਿੱਕਾ ਵਾਸੀ ਜਲੰਧਰ ਹਾਈਟਸ ਅਤੇ ਰੂਪ ਵਾਸੀ ਕੋਟ ਸਦੀਕ ਨਾਲ ਮਿਲ ਕੇ ਰੱਜਤ ਭਾਟੀਆ ਵਾਸੀ ਬਸਤੀ ਸ਼ੇਖ ਜਲੰਧਰ, ਜੋ ਕਿ ਕਾਰ ਸਪੇਅਰ ਪਾਰਟਸ ਵੇਚਣ ਦਾ ਕੰਮ ਕਰਦਾ ਹੈ, ਨੂੰ ਚਿੱਟਾ ਸਕੂਲ ਬਸਤੀ, ਜਲੰਧਰ ਸ਼ੇਖ ਨੇੜੇ ਘੇਰ ਕੇ ਉਸ ਦੇ ਮੂੰਹ ਵਿੱਚ ਪਿਸਤੋਲ ਪਾ ਕੇ ਉਸ ਕੋਲੋਂ 2 ਲੱਖ ਰੁਪਏ ਦੀ ਫਿਰੋਤੀ ਦੀ ਮੰਗ ਕੀਤੀ ਸੀ ਅਤੇ ਉਸ ਨੂੰ ਜਾਨੋ ਮਾਰਨ ਦੀਆਂ ਧਮਕੀਆਂ ਦਿੱਤੀਆਂ ਸਨ, ਜਿਸ ਸਬੰਧੀ ਮੁਲਜ਼ਮਾਂ ਵਿਰੁੱਧ ਮਿਤੀ 21-10-2020 ਨੂੰ ਆਈਪੀਸੀ ਦੀ ਧਾਰਾ 323, 385, 347, 506, 34 ਅਧੀਨ ਥਾਣਾ ਡਵੀਜ਼ਨ ਨੰ. 5 ਜਲੰਧਰ ਵਿਖੇ ਮੁਕੱਦਮਾ ਨੰ. 417 ਦਰਜ ਕੀਤਾ ਗਿਆ ਸੀ।ਉਨ੍ਹਾਂ ਮੁਲਜ਼ਮ ਦੇ ਪਿਛੋਕੜ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਮੁਲਜ਼ਮ ਦੀ ਉਮਰ 30 ਸਾਲ ਦੇ ਕਰੀਬ ਹੈ ਅਤੇ ਇਸ ਨੇ 10ਵੀਂ ਤੱਕ ਪੜ੍ਹਾਈ ਕੀਤੀ ਹੈ। ਪੜ੍ਹਾਈ ਕਰਨ ਤੋਂ ਬਾਅਦ ਮੋਬਾਇਲਾਂ ਦੀ ਦੁਕਾਨ ਕਰਨ ਲੱਗ ਪਿਆ ਅਤੇ ਸਾਲ 2008-09 ਵਿੱਚ ਮਾੜੀ ਸੰਗਤ ਵਿੱਚ ਪੈ ਗਿਆ।
ਉਨ੍ਹਾਂ ਦੱਸਿਆ ਕਿ ਮੁਲਜ਼ਮ ਖਿਲਾਫ਼ ਕਤਲ ਕੇਸ, ਇਰਾਦਤਨ ਕਤਲ, ਐਨਡੀਪੀਐਸ ਐਕਟ ਸਮੇਤ 7 ਵੱਖ-ਵੱਖ ਕੇਸ ਦਰਜ ਹਨ ਅਤੇ ਇਹ ਇਨ੍ਹਾਂ ਮੁਕੱਦਮਿਆਂ ਵਿੱਚ ਕਪੂਰਥਲਾ ਅਤੇ ਪਟਿਆਲਾ ਜੇਲ ਵਿੱਚ ਬੰਦ ਰਿਹਾ ਹੈ।
ਪੁਲਿਸ ਕਮਿਸ਼ਨਰ ਨੇ ਦੱਸਿਆ ਕਿ ਮੁਲਜ਼ਮ ਅਜੈਪਾਲ ਸਿੰਘ ਨੂੰ ਪੁਲਿਸ ਰਿਮਾਂਡ ਤੇ ਲੈ ਕੇ ਪੁੱਛ-ਪੜਤਾਲ ਕੀਤੀ ਜਾ ਰਹੀ ਹੈ ਤਾਂ ਜੋ ਇਸ ਵੱਲੋਂ ਇੰਨੀ ਵੱਡੀ ਗਿਣਤੀ ਵਿੱਚ ਨਾਜਾਇਜ਼ ਹਥਿਆਰ ਕਿੱਥੋਂ ਲਿਆਂਦੇ ਗਏ ਸਨ ਅਤੇ ਕਿਸ ਮਕਦਸ ਲਈ ਆਪਣੇ ਕੋਲ ਰੱਖੇ ਗਏ ਸਨ, ਦਾ ਪਤਾ ਲਾਇਆ ਜਾ ਸਕੇ।ਉਨ੍ਹਾਂ ਇਸ ਸਫ਼ਲਤਾ ਲਈ ਥਾਣਾ ਡਵੀਜ਼ਨ ਨੰ. 5 ਦੇ ਐਸਐਚਓ ਅਤੇ ਡੀਐਸਪੀ ਨੂੰ ਮੁਬਾਰਕਬਾਦ ਦਿੰਦਿਆਂ ਕਿਹਾ ਕਿ ਇਸ ਮੁਲਜ਼ਮ ਨੂੰ ਦਬੋਚਣ ਵਾਲੀ ਟੀਮ ਨੂੰ ਵਾਜਿਬ ਇਨਾਮ ਦੇ ਕੇ ਸਨਮਾਨਿਤ ਕੀਤਾ ਜਾਵੇਗਾ।

Stock Market Updates

Leave a Reply

Your email address will not be published. Required fields are marked *