ਜਲੰਧਰ- ਹਥਿਆਰਬੰਦ ਸੈਨਾ ਝੰਡਾ ਦਿਵਸ 7 ਦਸੰਬਰ ਦਿਨ ਸੋਮਵਾਰ ਨੂੰ ਸ਼ਹੀਦਾਂ ਦੀ ਜੰਗੀ ਯਾਦਗਾਰ ਪੰਜਾਬ ਸਟੇਟ ਵਾਰ ਮੈਮੋਰੀਅਲ ਨੇੜੇ ਬੱਸ ਸਟੈਂਡ ਜਲੰਧਰ ਵਿਖੇ ਮਨਾਇਆ ਜਾ ਰਿਹਾ ਹੈ , ਜਿਸ ਵਿੱਚ ਮੇਜਰ ਜਨਰਲ ਆਰ.ਕੇ. ਸਿੰਘ ਜਨਰਲ ਆਫਿਸਰ ਕਮਾਂਡਿੰਗ, ਹੈਡਕੁਆਰਟਰਜ਼ 91 ਸਬ ਏਰੀਆ ਬਤੌਰ ਮੁੱਖ ਮਹਿਮਾਨ ਸ਼ਿਰਕਤ ਕਰਨਗੇ। ਇਸ ਸਬੰਧੀ ਜਾਣਕਾਰੀ ਦਿੰਦਿਆਂ ਕਰਨਲ ਦਵਿੰਦਰ ਸਿੰਘ ਜਿਲਾਂ ਰੱਖਿਆ ਸੇਵਾਵਾਂ ਭਲਾਈ ਅਫ਼ਸਰ ਜਲੰਧਰ ਨੇ ਦੱਸਿਆ ਕਿ ਇਸ ਮੌਕੇ ਸੀਨੀਅਰ ਸਿਵਲ ਤੇ ਆਰਮੀ ਅਧਿਕਾਰੀ ਅਤੇ ਸ਼ਹੀਦਾਂ ਦੇ ਪਰਿਵਾਰਾਂ ਵਲੋਂ ਸ਼ਹੀਦ ਸੈਨਿਕਾਂ ਨੂੰ ਸਰਧਾਂਜ਼ਲੀ ਭੇਟ ਕੀਤੀ ਜਾਵੇਗੀ। ਸੈਨਿਕਾਂ ਨੇ ਆਪਣੀਆਂ ਜਵਾਨੀਆਂ ਅਤੇ ਜਿੰਦਗੀਆਂ ਨੂੰ ਦੇਸ਼ ਦੇ ਲੇਖੇ ਲਾ ਕੇ ਦੇਸ਼ ਦੀ ਅਜ਼ਾਦੀ , ਏਕਤਾ ਅਤੇ ਅਖੰਡਤਾ ਨੂੰ ਬਰਕਰਾਰ ਰੱਖਿਆ ਹੋਇਆ ਹੈ ਭਾਵੇਂ ਉਹ ਰਾਜਸਥਾਨ ਦਾ ਤਪਦਾ ਰੇਗਿਸਤਾਨ ਹੋਵੇ ਜਾਂ ਸਿਆਚਨ , ਕਾਰਗਿਲ ਵਰਗੇ ਬਰਫ਼ੀਲੇ ਪਹਾੜ। ਉਨ੍ਹਾਂ ਦੱਸਿਆ ਕਿ ਇਨਾਂ ਸੈਨਿਕਾਂ ਦੇ ਸਖ਼ਤ ਪਹਿਰੇ ਅਤੇ ਕੁਰਬਾਨੀ ਸਦਕਾ ਦੇਸ਼ ਵਾਸੀ ਚੈਨ ਦੀ ਨੀਂਦ ਸੌਂਦੇ ਹਨ। ਝੰਡਾ ਦਿਵਸ ਵਾਲੇ ਦਿਨ ਰਾਸ਼ਟਰ ਆਪਣੇ ਬਹਾਦਰ ਸੈਨਿਕਾਂ ਵਲੋਂ ਦੇਸ਼ ਦੀ ਰੱਖਿਆ ਲਈ ਦਿੱਤੀਆਂ ਗਈਆਂ ਕਰੁਬਾਨੀਆਂ ਨੂੰ ਯਾਦ ਕਰਦਾ ਹੈ ਅਤੇ ਸੇਵਾ ਕਰੇ ਰਹੇ ਸੈਨਿਕਾਂ ਦੀ ਬਹਾਦਰੀ ਪ੍ਰਤੀ ਸਲੂਟ ਕਰਨ ਦਾ ਇਹ ਸੁਨਹਿਰੀ ਮੌਕਾ ਹੁੰਦਾ ਹੈ। ਉਨ੍ਹਾਂ ਝੰਡਾ ਦਿਵਸ ਦੀ ਮਹੱਤਤਾ ਬਾਰੇ ਜਾਣਕਾਰੀ ਦਿੰਦੇ ਹੋਏ ਦੱਸਿਅ ਕਿ ਦੇਸ਼ ਵਾਸੀ ਆਪਣੀਆਂ ਸੁਰੱਖਿਆ ਸੈਨਾਵਾਂ ਅਤੇ ਸ਼ਹੀਦਾਂ ਦੇ ਪਰਿਵਾਰਾਂ ਪ੍ਰਤੀ ਇਕਜੁਟਤਾ ਦਰਸਾਉਂਦੇ ਹਨ ਅਤੇ ਬੜੇ ਫਖ਼ਰ ਨਾਲ ਆਪਣੇ ਸੀਨੇ ‘ਤੇ ਇਨਾਂ ਸੈਨਾਵਾਂ ਦੇ ਸਟਿੱਕਰ ਫਲੈਗ ਨੂੰ ਲਗਾਉਣ ਹਨ ਅਤੇ ਬਦਲੇ ਵਿੱਚ ਸਵੈ ਇੱਛਤ ਧਨ ਰਾਸ਼ੀ ਦਾਨ ਵਜੋਂ ਦਿੰਦੇ ਹਨ। ਝੰਡੇ ਦੇ ਰੂਪ ਵਿੱਚ ਇਕੱਤਰ ਕੀਤਾ ਫੰਡ ਕੇਂਦ ਅਤੇ ਰਾਜ ਸੈਨਿਕਾਂ ਦੇ ਪਰਿਵਾਰਾਂ,ਅਪੰਗ ਸੈਨਿਕਾਂ, ਨਾਨ ਪੈਨਸ਼ਨਰ ਸਾਬਕਾ ਸੈਨਿਕਾਂ ਤੇ ਵਿਧਵਾਵਾਂ ਅਤੇ ਉਨਾਂ ਦੇ ਯਤੀਮ ਬੱਚਿਆਂ ਦੀ ਭਲਾਈ ਲਈ ਵਰਤਿਆ ਜਾਂਦਾ ਹੈ। ਉਨ੍ਹਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਇਸ ਨੇਕ ਕੰਮ ਵਿੱਚ ਭਾਗੀਦਾਰ ਬਣਨ ਅਤੇ ਦੇਸ਼ ਦੀ ਰੱਖਿਆ ਖਾਤਰ ਜਾਨਾਂ ਕੁਰਬਾਨ ਕਰਨ ਵਾਲੇ ਸ਼ਹੀਦਾਂ ਦੇ ਪਰਿਵਾਰਾਂ ਦੀ ਭਲਾਈ ਲਈ ਦਿਲ ਖੋਲ ਕੇ ਦਾਨ ਕਰਨ, ਇਹ ਹੀ ਉਨ੍ਹਾਂ ਦੀ ਸੱਚੀ ਸਰਧਾਂਜ਼ਲੀ ਹੋਵੇਗੀ। ਦਾਨ ਨਕਦ/ਚੈਕ/ਬੈਂਕ ਡਰਾਫ਼ਟ ਰਾਹੀ ਸੇਵਾਵਾਂ ਭਲਾਈ ਦਫ਼ਤਰ ਜਲੰਧਰ ਨੂੰ ਭੇਜਿਆ ਜਾਵੇ। ਸੈਨਾ ਝੰਡਾ ਦਿਵਸ ਸਬੰਧੀ ਦਾਨ ਦੀ ਰਾਸ਼ੀ ਆਮਦਨ ਕਰ ਤੋਂ ਮੁਕਤ ਹੈ। ਜਿਲਾਂ

Jalandhar News

Leave a Reply

Your email address will not be published. Required fields are marked *