ਜਲੰਧਰ- ਪ੍ਰਿੰਟ ਐਂਡ ਇਲੈਕਟ੍ਰੌਨਿਕ ਮੀਡੀਆ ਐਸੋਸੀਏਸ਼ਨ ਵੱਲੋਂ ਕੱਲ੍ਹ ਸ਼ਨੀਵਾਰ ਸਵੇਰੇ ਛੇ ਵਜੇ ਲਵਲੀ ਸਵੀਟਸ ਕੋਲੋਂ ਕਾਫ਼ਲਾ ਜੋ ਕਿਸਾਨੀ ਮੋਰਚੇ ਧਰਨੇ ਵਿਚ ਜਾਵੇਗਾ। ਪੇਮਾ ਐਸੋਸੀਏਸ਼ਨ ਪ੍ਰਧਾਨ ਸੁਰਿੰਦਰ ਪਾਲ ਨੇ ਕਿਹਾ ਕਿ ਜੋ ਭੀ ਸਾਥੀ ਦਿਲੀ ਜਾਣਾ ਚਾਹੁੰਦੇ ਹਨ। ਉਹ ਸ਼ਨੀਵਾਰ ਸਵੇਰੇ 5.40 ਲਵਲੀ ਸਵੀਟ ਦੇ ਸਾਮਣੇ ਪਹੁੰਚ ਜਾਣ। ਪ੍ਰਿੰਟ ਐਂਡ ਇਲੈਕਟ੍ਰੌਨਿਕ ਮੀਡੀਆ ਐਸੋਸੀਏਸ਼ਨ ਕਿਸਾਨਾਂ ਦੇ ਹਕ ਵਿਚ ਦਿਲੀ ਉਹਨਾ ਦੇ ਮੋਰਚੇ ਚ ਪਹੁੰਚ ਕੇ ਉਹਨਾਂ ਦੀ ਅਵਾਜ਼ ਨੂੰ ਬੁਲੰਦ ਕਰ ਸਕਣ। ਐਸੋਸੀਏਸ਼ਨ ਨੇ ਠੰਡ ਨੂੰ ਦੇਖਦੇ ਹੋਏ ਕਿਸਾਨਾਂ ਲਈ ਕੰਬਲਾ ਦਾ ਭੀ ਇੰਤਜਾਮ ਕੀਤਾ ਹੈ।
Jalandhar News






































