ਜਲੰਧਰ :- ਕਰੋਨਾ ਜਿਹੇ ਭਿਆਨਕ ਵਾਇਰਸ ਦੇ ਚੱਲਦਿਆਂ ਪਿਛਲੇ ਮਹੀਨੇ ਤੋਂ ਹਰ ਰੋਜ ਦੀ ਤਰ੍ਹਾਂ ਅੱਜ ਵੀ ਸਥਾਨਕ ਰਾਜਨਗਰ ਦੇ ਮਧੂਬਨ ਕਲੋਨੀ ਵਿੱਚ ਮਧੂਬਨ ਪਬਲਿਕ ਸਕੂਲ ਦੇ ਸਾਹਮਣੇ, ਇਲਾਕੇ ਦੇ ਸਤਿਕਾਰਯੋਗ ਤੇ ਸੱਜਣਾ ਅਤੇ ਪੱਤਰਕਾਰ ਭਾਈਚਾਰੇ ਵਲੋਂ ਲੋੜਵੰਦ ਲੋਕਾਂ ਨੂੰ ਰਾਸ਼ਨ ਵੰਡਿਆ ਗਿਆ। ਜਿਸ ਵਿੱਚ ਪੁਲਿਸ ਪ੍ਰਸ਼ਾਸਨ ਨੇ ਵੀ ਬਹੁਤ ਵੱਡਾ ਸਹਿਯੋਗ ਦਿੱਤਾ ਅਤੇ ਲੋਕਾਂ ਨੂੰ ਸੋਸ਼ਲ ਲਿਸਟਿੰਗ ਬਣਾਉਣ ਲਈ ਅਪੀਲ ਕੀਤੀ । ਇਸ ਦੌਰਾਨ ਪ੍ਰਧਾਨ ਰਾਜ ਕੁਮਾਰ ਸੇਤੀਆ ਨੇ ਦੱਸਿਆ ਕਿ ਜਦੋਂ ਤੋਂ ਲਾਅ ਬਣਾਉਣ ਲੱਗਾ ਹੈ ਉਦੋਂ ਤੋਂ ਹੀ ਉਨ੍ਹਾਂ ਦੇ ਸਾਰੇ ਦਾਨੀ ਸੱਜਣਾਂ ਤੇ ਪੱਤਰਕਾਰ ਭਾਈਚਾਰੇ ਵੱਲੋਂ ਹਰ ਰੋਜ਼ 100 ਤੋਂ 150 ਪਰਿਵਾਰਾਂ ਨੂੰ ਰਾਸ਼ਨ ਵੰਡਿਆ ਜਾਂਦਾ ਹੈ। ਇਸ ਦੌਰਾਨ ਉਨ੍ਹਾਂ ਨੇ ਪੰਜਾਬ ਸਰਕਾਰ ਨੂੰ ਵੀ ਅਪੀਲ ਕੀਤੀ ਕਿ ਇਨ੍ਹਾਂ ਗਰੀਬ ਅਤੇ ਲੋੜਵੰਦ ਪਰਿਵਾਰਾਂ ਨੂੰ ਹੋਰ ਸਹੂਲਤਾਂ ਮੁਹੱਈਆ ਕਰਵਾਈਆਂ ਜਾਣ ਤਾਂ ਕਿ ਜੋ ਇਸ ਮੁਸ਼ਕਿਲ ਦੀ ਘੜੀ ਵਿੱਚ ਉਹ ਆਪਣਾ ਗੁਜਾਰਾ ਸਹੀ ਢੰਗ ਨਾਲ ਕਰ ਸਕਣ। ਇਸ ਦੌਰਾਨ ਪੀਸੀਆਰ ਇੰਚਾਰਜ ਇੰਸਪੈਕਟਰ ਬਲਵਿੰਦਰ ਸਿੰਘ ਵਿਸ਼ੇਸ਼ ਤੋਰ ਤੇ ਪਹੁੰਚੇ ਇਸ ਮੌਕੇ ਕੌਂਸਲਰ ਮਿੰਟੂ, ਪ੍ਰਧਾਨ ਨਰਿੰਦਰ ਸਿੰਘ ਕੁੰਦੀ , ਕੁਲਵਿੰਦਰ ਸਿੰਘ, ਗੁਰਜੀਤ ਸਿੰਘ ਘੁੰਮਣ, ਰਾਜ ਕੁਮਾਰ ਪ੍ਰਧਾਨ ਰਾਜ ਕੁਮਾਰ,ਜੋਤੀ , ਪੱਤਰਕਾਰ ਪੰਕਜ ,ਅਜੇ ਚੌਹਾਨ, ਪੱਤਰਕਾਰ ਮਨੀਸ਼ ਮਾਹੀ ਪੱਤਰਕਾਰ ਜਤਿੰਦਰ ਸ਼ਰਮਾ ਸੇਤੀਆ ਹਾਜ਼ਰ ਸਨ।

Stock Market Updates

Jalandhar News

Leave a Reply

Your email address will not be published. Required fields are marked *