vbnews24
ਹੁਣ ਤੱਕ ਜਲੰਧਰ ‘ਚ 38 ਮਰੀਜ਼ ਕੋਵਿਡ-19 ਤੋਂ ਹੋਏ ਪੂਰੀ ਤਰ•ਾਂ ਤੰਦਰੁਸਤ
ਜਦੋਂ ਤੱਕ ਜਲੰਧਰ ਕੋਰੋਨਾ ਮੁਕਤ ਨਹੀਂ ਹੋ ਜਾਂਦਾ ਉਦੋਂ ਤੱਕ ਅਰਾਮ ਨਹੀਂ- ਡਿਪਟੀ ਕਮਿਸ਼ਨਰ ਅਤੇ ਪੁਲਿਸ ਕਮਿਸ਼ਨਰ
ਜਲੰਧਰ 14 ਮਈ 2020
ਜਲੰਧਰ ਵਾਸੀਆਂ ਵਲੋਂ ਕੋਰੋਨਾ ਵਾਇਰਸ ਖਿਲਾਫ਼ ਪੂਰੀ ਦ੍ਰਿੜਤਾ ਨਾਲ ਲੜੀ ਜਾ ਰਹੀ ਜੰਗ ਦੌਰਾਨ 12 ਹੋਰ ਮਰੀਜ਼ਾਂ ਜਿਨ•ਾਂ ਵਿੱਚ ਇਕ 78 ਸਾਲਾ ਬਜੁਰਗ ਵੀ ਸ਼ਾਮਿਲ ਹੈ ਵਲੋਂ ਕੋਰੋਨਾ ਵਾਇਰਸ ਨੂੰ ਮਾਤ ਦਿੱਤੀ ਗਈ ਅਤੇ ਉਹ ਅੱਖ ਖੁਸ਼ੀ-ਖੁਸ਼ੀ ਅਪਣੇ ਘਰਾਂ ਨੂੰ ਵਾਪਿਸ ਪਰਤ ਗਏ। ਇਸ ਤਰ•ਾਂ ਹੁਣ ਤੱਕ ਜ਼ਿਲ•ੇ ਵਿੱਚ ਕੁੱਲ 38 ਵਿਅਕਤੀ ਕੋਰੋਨਾ ਵਾਇਰਸ ਖਿਲਾਫ਼ ਜੰਗ ਜਿੱਤ ਚੁੱਕੇ ਹਨ।
ਜਲੰਧਰ ਦੇ ਅੱਠ ਵਾਸੀ ਜਿਨਾਂ ਵਿੱਚ ਰਵਿੰਦਰ ਸਿੰਘ, ਵਾਸੂ, ਸਤੀਸ਼ ਮਹਾਜਨ, ਵਿਸ਼ਵ ਸ਼ਰਮਾ ,ਅਨਮੋਲ ਮਹਾਜਨ ,ਹਰਪ੍ਰੀਤ ਸਿੰਘ, ਦੀਪਕ ਸ਼ਰਮਾ ਅਤੇ ਕਮਲੇਸ਼ ਰਾਣੀ ਸ਼ਾਮਿਲ ਸਨ ਨੂੰ ਅੱਜ ਸਵੇਰੇ ਸਿਵਲ ਹਸਪਤਾਲ ਤੋਂ ਛੁੱਟੀ ਦਿੱਤੀ ਗਈ। ਇਸੇ ਤਰ•ਾਂ ਚਾਰ ਹੋਰ ਮਰੀਜ਼ ਜਿਨਾਂ ਵਿੱਚ ਮਹਿੰਦਰ ਸਿੰਘ (78), ਅਵਤਾਰ ਸਿੰਘ, ਹਰਦਿਆਲ ਸਿੰਘ ਅਤੇ ਇਸ਼ਾ ਸ਼ਾਮਿਲ ਸਨ ਵਲੋਂ ਕੋਰੋਨਾ ਮਹਾਂਮਾਰੀ ਖਿਲਾਫ਼ ਜਿੱਤ ਦਰਜ਼ ਕਰਵਾਈ ਗਈ ਅਤੇ ਇਨਾਂ ਨੂੰ ਵੀ ਅੱਜ ਸਿਵਲ ਹਸਪਤਾਲ ਤੋਂ ਛੁੱਟੀ ਦਿੱਤੀ ਗਈ। ਇਨ•ਾਂ ਸਾਰੇ 12 ਮਰੀਜ਼ਾਂ ਵਲੋਂ ਆਪਣੀ ਦ੍ਰਿੜ ਇੱਛਾ ਸ਼ਕਤੀ ਅਤੇ ਸਿਵਲ ਹਸਪਤਾਲ ਵਲੋਂ ਕੀਤੇ ਗਏ ਮਿਆਰੀ ਇਲਾਜ ਸਦਕਾ ਕੋਰੋਨਾ ਵਾਇਰਸ ਖਿਲਾਫ਼ ਜੰਗ ਨੂੰ ਜਿੱਤਿਆ ਗਿਆ।
ਇਨ•ਾਂ ਮਰੀਜ਼ਾਂ ਨੂੰ ਕੋਰੋਨਾ ਟੈਸਟ ਪਾਜ਼ੀਟਿਵ ਆਉਣ ਉਪਰੰਤ ਸਥਾਨਿਕ ਸਿਵਲ ਹਸਪਤਾਲ ਵਿਖੇ ਦਾਖਿਲ ਕਰਵਾਇਆ ਗਿਆ ਸੀ ਜਿਥੇ ਸਮਰਪਿਤ ਡਾਕਟਰਾਂ ਦੀ ਟੀਮ ਅਤੇ ਪੈਰਾ ਮੈਡੀਕਲ ਅਮਲੇ ਵਲੋਂ ਸੀਨੀਅਰ ਮੈਡੀਕਲ ਅਫ਼ਸਰ ਡਾ.ਕਸ਼ਮੀਰੀ ਲਾਲ ਦੀ ਅਗਵਾਈ ਵਿੱਚ ਹਸਪਤਾਲ ਵਿਖੇ ਇਨ•ਾਂ ਮਰੀਜ਼ਾਂ ਲਈ ਮਿਆਰੀ ਇਲਾਜ਼ ਨੂੰ ਯਕੀਨੀ ਬਣਾਇਆ ਗਿਆ। ਸਿਵਲ ਹਸਪਤਾਲ ਵਿਖੇ ਇਲਾਜ ਉਪਰੰਤ ਇਨ•ਾਂ ਦੇ ਨਮੂਨੇ ਜਾਂਚ ਲਈ ਲੈਬਾਰਟਰੀ ਭੇਜੇ ਗਏ ਅਤੇ ਰਿਪੋਰਟ ਨੈਗੇਟਿਵ ਪਾਈ ਗਈ। ਇਸ ਤੋਂ ਬਾਅਦ ਫਿਰ ਤਸਦੀਕ ਕਰਨ ਲਈ ਇਨਾਂ ਦੇ ਨਮੂਨੇ ਜਾਂਚ ਲਈ ਭੇਜੇ ਗਏ ਅਤੇ ਇਨਾਂ ਦੀ ਰਿਪੋਰਟ ਵੀ ਨੈਗੇਟਿਵ ਪਾਈ ਗਈ ਅਤੇ ਇਸ ਉਪਰੰਤ ਅੱਜ ਇਨ•ਾਂ ਨੂੰ ਸਿਵਲ ਹਸਪਤਾਲ ਤੋਂ ਛੁੱਟੀ ਦਿੱਤੀ ਗਈ।
ਡਿਪਟੀ ਕਮਿਸ਼ਨਰ ਜਲੰਧਰ ਵਰਿੰਦਰ ਕੁਮਾਰ ਸ਼ਰਮਾ ਅਤੇ ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਵਲੋਂ ਡਾਕਟਰਾਂ ਦੀ ਟੀਮ ਨੂੰ ਇਨ•ਾਂ ਮਰੀਜ਼ਾਂ ਲਈ ਮਿਆਰੀ ਇਲਾਜ ਨੂੰ ਯਕੀਨੀ ਬਣਾਉਣ ਲਈ ਵਧਾਈ ਦਿੱਤੀ ਗਈ ਜਿਸ ਸਦਕਾ ਇਹ ਮਰੀਜ਼ ਸਿਹਤਯਾਬ ਹੋ ਸਕੇ। ਉਨ•ਾਂ ਦੱਸਿਆ ਕਿ ਹੁਣ ਤੱਕ ਜਲੰਧਰ ਵਿਚ 38 ਮਰੀਜ਼ ਕੋਰੋਨਾ ਵਾਇਰਸ ਮਹਾਂਮਾਰੀ ਤੋਂ ਤੰਦਰੁਸਤ ਹੋ ਚੁੱਕੇ ਹਨ ਅਤੇ ਉਹ ਦਿਨ ਦੂਰ ਨਹੀਂ ਜਦੋਂ ਜਲੰਧਰ ਪੂਰੀ ਤਰ•ਾਂ ਕੋਰੋਨਾ ਵਾਇਰਸ ਤੋਂ ਮੁਕਤ ਹੋਵੇਗਾ। ਦੋਵਾਂ ਅਧਿਕਾਰੀਆਂ ਨੇ ਦੱਸਿਆ ਕਿ ਜਦੋਂ ਤੱਕ ਜਲੰਧਰ ਪੂਰੀ ਤਰ•ਾਂ ਕੋਰੋਨਾ ਵਾਇਰਸ ਮੁਕਤ ਨਹੀਂ ਹੋ ਜਾਂਦਾ ਉਨਾਂ ਵਲੋਂ ਅਰਾਮ ਨਾਲ ਨਹੀਂ ਬੈਠਿਆ ਜਾਵੇਗਾ।
ਇਸ ਮੌਕੇ ਕੋਰੋਨਾ ਵਾਇਰਸ ਤੋਂ ਠੀਕ ਹੋਏ ਮਰੀਜ਼ਾਂ ਵਲੋਂ ਸਿਵਲ ਹਸਪਤਾਲ ਵਿਖੇ ਉਨਾਂ ਨੂੰ ਮੁਹੱਈਆ ਕਰਵਾਏ ਗਏ ਇਲਾਜ ‘ਤੇ ਪੂਰਨ ਸੰਤੁਸ਼ਟੀ ਦਾ ਪ੍ਰਗਟਾਵਾ ਕਰਦਿਆਂ ਮੈਡੀਕਲ ਅਤੇ ਪੈਰਾ ਮੈਡੀਕਲ ਸਟਾਫ਼ ਦਾ ਤਹਿ ਦਿਲੋਂ ਧੰਨਵਾਦ ਕੀਤਾ ਗਿਆ। ਮਰੀਜ਼ਾਂ ਵਲੋਂ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਪੰਜਾਬ ਦੀ ਅਗਵਾਈ ਵਾਲੀ ਸੂਬਾ ਸਰਕਾਰ ਵਲੋਂ ਇਸ ਔਖੀ ਘੜੀ ਵਿੱਚ ਕੋਵਿਡ ਪ੍ਰਭਾਵਿਤ ਮਰੀਜ਼ਾਂ ਦੇ ਇਲਾਜ ਲਈ ਕੀਤੇ ਗਏ ਪੁਖ਼ਤਾ ਇੰਤਜ਼ਾਮਾਂ ਲਈ ਵੀ ਧੰਨਵਾਦ ਕੀਤਾ ਗਿਆ।
ਇਸ ਮੌਕੇ ਸਿਵਲ ਸਰਜਨ ਜਲੰਧਰ ਡਾ.ਗੁਰਿੰਦਰ ਕੌਰ ਚਾਵਲਾ ਅਤੇ ਮੈਡੀਕਲ ਸੁਪਰਡੰਟ ਸਿਵਲ ਹਸਪਤਾਲ ਡਾ.ਹਰਜਿੰਦਰ ਸਿੰਘ ਵਲੋਂ ਸਮੁੱਚੀ ਮੈਡੀਕਲ ਅਮਲੇ ਨੂੰ ਵਧਾਈ ਦਿੰਦਿਆਂ ਆਸ ਜਤਾਈ ਕਿ ਇਨਾਂ 38 ਮਰੀਜ਼ਾਂ ਦੀ ਤਰ•ਾਂ ਬਾਕੀ ਦੇ ਸਾਰੇ ਮਰੀਜ਼ ਵੀ ਜਲਦੀ ਸਿਹਤਯਾਬ ਹੋਣਗੇ ਅਤੇ ਜ਼ਿਲ•ਾ ਕੋਰੋਨਾ ਵਾਇਰਸ ਮੁਕਤ ਬਣ ਜਾਵੇਗਾ। ਉਨ•ਾਂ ਦੱਸਿਆ ਕਿ ਡਿਪਟੀ ਕਮਿਸ਼ਨਰ ਜਲੰਧਰ ਸ੍ਰੀ ਵਰਿੰਦਰ ਕੁਮਾਰ ਸ਼ਰਮਾ ਅਤੇ ਪੁਲਿਸ ਕਮਿਸ਼ਨਰ ਸ੍ਰੀ ਗੁਰਪ੍ਰੀਤ ਸਿੰਘ ਭੁੱਲਰ ਦੀ ਅਗਵਾਈ ਵਿੱਚ ਸਿਹਤ ਵਿਭਾਗ ਕੋਰੋਨਾ ਵਾਇਰਸ ਖਿਲਾਫ਼ ਜੰਗ ਜਿੱਤਣ ਲਈ ਵਚਨਬੱਧ ਹੈ। ਉਨ•ਾਂ ਕਿਹਾ ਕਿ ਇਹ ਪਲ ਉਨਾਂ ਲਈ ਬਹੁਤ ਸੰਤੁਸ਼ਟੀ ਭਰਪੂਰ ਹਨ ਜਦੋਂ ਇਹ ਮਰੀਜ਼ ਕੋਰੋਨਾ ਵਾਇਰਸ ਖਿਲਾਫ਼ ਜੰਗ ਜਿੱਤ ਕੇ ਘਰਾਂ ਨੂੰ ਪਰਤੇ ਹਨ। ਉਨ•ਾਂ ਇਹ ਵੀ ਕਿਹਾ ਕਿ ਜਦੋਂ ਤੱਕ ਜ਼ਿਲ•ਾ ਪੂਰੀ ਤਰ•ਾਂ ਕੋਰੋਨਾ ਮੁਕਤ ਨਹੀਂ ਹੋ ਜਾਂਦਾ ਉਦੋਂ ਤੱਕ ਹੋਰ ਸਖ਼ਤ ਮਿਹਨਤ ਕੀਤੀ ਜਾਵੇਗੀ।
—————-