ਜ਼ਿਲ੍ਹੇ ਵਿੱਚ ਵੱਖ-ਵੱਖ ਚੋਣ ਸੰਬੰਧੀ ਸੇਵਾਵਾਂ ਲਈ 86605 ਫਾਰਮ ਪੁੱਜੇ, ਅਧਿਕਾਰੀਆਂ ਨੂੰ ਸਮਾਂ-ਸੀਮਾਂ ਦੀ ਪਾਲਣਾ ਕਰਨ ਦੀ ਦਿੱਤੀ ਹਦਾਇਤ..

ਜਲੰਧਰ- ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਚੋਣ ਅਫ਼ਸਰ ਘਨਸ਼ਿਆਮ ਥੋਰੀ ਨੇ ਲੋਕਾਂ ਨੂੰ ਵੋਟਰ ਵਜੋਂ ਆਪਣਾ ਨਾਮ ਦਰਜ ਕਰਵਾਉਣ ਲਈ ਅੱਗੇ ਆਉਣ ਦੀ ਅਪੀਲ ਕੀਤੀ ਹੈ । ਉਨ੍ਹਾਂ ਦੱਸਿਆ ਕਿ ਵੋਟਰ ਸੂਚੀ ਦੀ ਵਿਸ਼ੇਸ਼ ਸਰਸਰੀ ਸੁਧਾਈ ਲਈ ਦਾਅਵੇ ਅਤੇ ਇਤਰਾਜ਼ ਦਾਇਰ ਕਰਨ ਦੀ ਆਖ਼ਰੀ ਮਿਤੀ 15 ਦਸੰਬਰ, 2020 ਹੈ। ਮੁੱਖ ਚੋਣ ਅਫ਼ਸਰ ਐਸ. ਕਰੁਣਾ ਰਾਜੂ ਦੀ ਪ੍ਰਧਾਨਗੀ ਹੇਠ ਹੋਈ ਇੱਕ ਵੀਡੀਓ ਕਾਨਫ਼ਰੰਸ ਵਿੱਚ ਭਾਗ ਲੈਂਦਿਆਂ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਈਆਰਓਜ਼ ਵੱਲੋਂ ਅੱਜ ਤੱਕ ਕੁੱਲ 86605 ਫਾਰਮ ਪ੍ਰਾਪਤ ਹੋਏ ਹਨ। ਇਨ੍ਹਾਂ ਫਾਰਮ ਵਿਚ 47420 ਫਾਰਮ -6, 22205 ਫਾਰਮ -7, 15328 ਫਾਰਮ -8, 1645 ਫਾਰਮ -8 ਏ, ਅਤੇ 11 ਫਾਰਮ -6ਏ ਸ਼ਾਮਲ ਹਨ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਵਿਧਾਨ ਸਭਾ ਹਲਕਿਆਂ ਦੇ ਸਬੰਧਤ ਈਆਰਓਜ਼ ਵੱਲੋਂ 50614 ਫਾਰਮ ਡਿਜੀਟਾਈਜ਼ ਕੀਤੇ ਗਏ ਹਨ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਈਆਰਓਜ਼ ਨੂੰ ਇਨ੍ਹਾਂ ਫਾਰਮਾਂ ਦੇ ਸਮੇਂ ਸਿਰ ਨਿਪਟਾਰੇ ਨੂੰ ਯਕੀਨੀ ਬਣਾਉਣ ਦੀ ਹਦਾਇਤ ਕੀਤੀ ਗਈ ਹੈ ਤਾਂ ਜੋ ਫਾਈਨਲ ਵੋਟਰ ਸੂਚੀ ਦੀ ਪ੍ਰਕਾਸ਼ਨਾ ਦੇ ਵਿਸ਼ਾਲ ਅਭਿਆਸ ਨੂੰ ਨਿਰਧਾਰਤ ਸਮਾਂ ਸੀਮਾ ਅੰਦਰ ਪੂਰਾ ਕੀਤਾ ਜਾ ਸਕੇ। ਉਨ੍ਹਾਂ ਕਿਹਾ ਕਿ ਲੋਕ ਆਪਣੇ ਦਾਅਵੇ ਅਤੇ ਇਤਰਾਜ਼ 15 ਦਸੰਬਰ, 2020 ਤੱਕ ਆਪੋ-ਆਪਣੇ ਸਬੰਧਤ ਚੋਣ ਅਫ਼ਸਰਾਂ ਨੂੰ ਸੌਂਪ ਸਕਦੇ ਹਨ। ਨਾਮਜ਼ਦ ਈਆਰਓਜ਼ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਚੋਣ ਕਮਿਸ਼ਨ ਵੱਲੋਂ ਹਰੇਕ ਵਿਧਾਨ ਸਭਾ ਹਲਕੇ ਲਈ ਈਆਰਓ ਨਿਯੁਕਤ ਕੀਤਾ ਗਿਆ ਹੈ। ਫਿਲੌਰ ਹਲਕੇ ਲਈ ਐਸ.ਡੀ.ਐਮ. ਫਿਲੌਰ ਵਿਨੀਤ ਕੁਮਾਰ (ਦਫਤਰ ਸੰਪਰਕ ਨੰਬਰ 01826-222600), ਨਕੋਦਰ ਲਈ ਐਸ.ਡੀ.ਐਮ. ਗੌਤਮ ਜੈਨ (0181220042), ਸ਼ਾਹਕੋਟ ਲਈ ਐਸ.ਡੀ.ਐਮ. ਡਾ. ਸੰਜੀਵ ਸ਼ਰਮਾ (0181260991), ਕਰਤਾਰਪੁਰ ਲਈ ਐਸ.ਡੀ.ਐਮ.-2 ਰਾਹੁਲ ਸਿੰਧੂ (01812235115), ਜਲੰਧਰ ਪੱਛਮੀ ਲਈ ਅਸਟੇਟ ਅਫ਼ਸਰ ਜਲੰਧਰ ਡਿਵੈਲਪਮੈਂਟ ਅਥਾਰਟੀ ਨਵਨੀਤ ਬੱਲ (01815040752), ਜਲੰਧਰ ਕੇਂਦਰੀ ਲਈ ਐਸ.ਡੀ.ਐਮ.-1 ਜੈ ਇੰਦਰ ਸਿੰਘ (01812225007), ਜਲੰਧਰ ਉੱਤਰੀ ਲਈ ਵਧੀਕ ਮੁੱਖ ਪ੍ਰਸ਼ਾਸਕ ਦਲਜੀਤ ਕੌਰ (01815040732), ਜਲੰਧਰ ਕੈਂਟ ਲਈ ਰੀਜਨਲ ਟਰਾਂਸਪੋਰਟ ਅਥਾਰਟੀ ਬਲਜਿੰਦਰ ਸਿੰਘ (01812225887) ਅਤੇ ਆਦਮਪੁਰ ਵਿਧਾਨ ਸਭਾ ਹਲਕੇ ਲਈ ਸੰਯੁਕਤ ਕਮਿਸ਼ਨਰ ਨਗਰ ਨਿਗਮ ਸ਼ਾਇਰੀ ਮਲਹੋਤਰਾ (01812227015) ਨੂੰ ਈਆਰਓ ਨਿਯੁਕਤ ਕੀਤਾ ਗਿਆ ਹੈ। ਡਿਪਟੀ ਕਮਿਸ਼ਨਰ ਨੇ ਵੋਟਰ ਸੂਚੀਆਂ ਦੀ ਸੁਧਾਈ ਦੇ ਕੰਮ ਨਾਲ ਜੁੜੇ ਸਾਰੇ ਅਧਿਕਾਰੀਆਂ ਨੂੰ ਭਾਰਤੀ ਚੋਣ ਕਮਿਸ਼ਨ ਵੱਲੋਂ ਨਿਰਧਾਰਤ ਕੀਤੀਆਂ ਵੱਖ-ਵੱਖ ਸਮਾਂ ਸੀਮਾਵਾਂ ਦੀ ਪਾਲਣਾ ਕਰਨ ਦੀਆਂ ਹਦਾਇਤਾਂ ਕੀਤੀਆਂ ਅਤੇ ਕਿਹਾ ਕਿ ਇਸ ਕਾਰਜ ਵਿਚ ਕਿਸੇ ਕਿਸਮ ਦੀ ਢਿੱਲ ਬਰਦਾਸ਼ਤ ਨਹੀਂ ਕੀਤੀ ਜਾਵੇਗੀ । ਉਨ੍ਹਾਂ ਅਧਿਕਾਰੀਆਂ ਨੂੰ ਵੱਖ-ਵੱਖ ਫਾਰਮਾਂ ਦੇ ਡਿਜੀਟਲਾਈਜੇਸ਼ਨ ਦਾ ਕੰਮ ਨੂੰ ਨਿਰਧਾਰਤ ਸਮੇਂ-ਸੀਮਾ ਦੇ ਅੰਦਰ-ਅੰਦਰ ਪੂਰਾ ਕਰਨ ਅਤੇ ਰੋਜ਼ਾਨਾ ਪ੍ਰਗਤੀ ਸਬੰਧੀ ਆਪਣੇ ਇੰਚਾਰਜਾਂ ਨੂੰ ਰਿਪੋਰਟ ਸੌਂਪਣ ਦੇ ਨਿਰਦੇਸ਼ ਦਿੱਤੇ । ਉਨ੍ਹਾਂ ਕਿਹਾ ਕਿ ਵੋਟਰ ਸੂਚੀਆਂ ਦੀ ਅੰਤਿਮ ਪ੍ਰਕਾਸ਼ਨਾ 15 ਜਨਵਰੀ 2021 ਨੂੰ ਕੀਤੀ ਜਾਵੇਗੀ।

Crime News

Jalandhar News

नशा मुद्दा- भार्गव कैंप में इस युवक ने किस किस को डाला परेशानी में देखें, Share Video

बस्ती दानिशमंदा श्मशान घाट में तोड़ा पुराना शिव मंदिर विरोध दल बल के साथ पहुंची पुलिस ( Share VIdeo )

Leave a Reply

Your email address will not be published. Required fields are marked *