450 ਕਿਲੋ ਭੁੱਕੀ ਬਰਾਮਦ, 4 ਨਸ਼ਾ ਤਸਕਰ ਗ੍ਰਿਫ਼ਤਾਰ..

ਜਲੰਧਰ – ਕਮਿਸ਼ਨਰੇਟ ਪੁਲਿਸ ਨੇ ਸੋਮਵਾਰ ਨੂੰ ਨਸ਼ਾ ਤਸਕਰਾਂ ਦੇ ਇਕ ਅੰਤਰਰਾਜੀ ਗਿਰੋਹ ਦਾ ਪਰਦਾਫਾਸ਼ ਕਰਦਿਆਂ 4 ਤਸਕਰਾਂ ਨੂੰ ਗ੍ਰਿਫ਼ਤਾਰ ਕਰਨ ਅਤੇ ਉਨ੍ਹਾਂ ਕੋਲੋਂ 450 ਕਿੱਲੋ ਭੁੱਕੀ ਬਰਾਮਦ ਕਰਨ ਵਿੱਚ ਸਫ਼ਲਤਾ ਹਾਸਲ ਕੀਤੀ ਹੈ। ਮੁਲਜ਼ਮਾਂ ਦੀ ਪਛਾਣ ਇਰਸ਼ਾਦ (19), ਦਾਨਿਸ਼ (26) ਪਿੰਡ ਦਿਆਲਗਾਮ, ਜ਼ਿਲ੍ਹਾ ਅਨੰਤਨਾਗ, ਜੰਮੂ ਕਸ਼ਮੀਰ, ਮਨਜੀਤ ਸਿੰਘ (34) ਗੁਰੂ ਅਰਜਨ ਦੇਵ ਨਗਰ, ਲੁਧਿਆਣਾ ਅਤੇ ਗੁਰਦੀਪ ਸਿੰਘ (32) ਫਤਹਿਗੜ੍ਹ ਸਾਹਿਬ ਵਜੋਂ ਹੋਈ ਹੈ।ਵਧੇਰੇ ਜਾਣਕਾਰੀ ਦਿੰਦਿਆਂ ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਨੇ ਦੱਸਿਆ ਕਿ ਚੀਮਾ ਚੌਕ ਵਿਖੇ ਸਹਾਇਕ ਸਬ-ਇੰਸਪੈਕਟਰ ਜਸਵੀਰ ਸਿੰਘ ਦੀ ਅਗਵਾਈ ਵਾਲੀ ਇੱਕ ਪੁਲਿਸ ਪਾਰਟੀ ਨੂੰ ਇਤਲਾਹ ਮਿਲੀ ਕਿ ਵਡਾਲਾ ਚੌਕ ਵਿਖੇ ਚਾਰ ਵਿਅਕਤੀ ਇੱਕ ਟਰੱਕ (ਜੇ.ਕੇ.-03-E-3324) ਵਿੱਚੋਂ ਨਸ਼ੀਲੇ ਪਦਾਰਥ ਦੀਆਂ ਭਰੀਆਂ ਬੋਰੀਆਂ ਪੋਲੋ (ਪੀਬੀ 11-ਬੀਈ -2364) ਵਿੱਚ ਲੱਦ ਰਹੇ ਹਨ। ਉਨ੍ਹਾਂ ਦੱਸਿਆ ਕਿ ਪ੍ਰਾਪਤ ਸੂਚਨਾ ‘ਤੇ ਕਾਰਵਾਈ ਕਰਦਿਆਂ ਪੁਲਿਸ ਪਾਰਟੀ ਨੇ ਮੌਕੇ ‘ਤੇ ਛਾਪਾ ਮਾਰਿਆ ਅਤੇ ਚਾਰਾਂ ਨੂੰ ਹਿਰਾਸਤ ਵਿੱਚ ਲੈ ਲਿਆ। ਉਨ੍ਹਾਂ ਦੱਸਿਆ ਕਿ ਪੁਲਿਸ ਵੱਲੋਂ ਤਲਾਸ਼ੀ ਲੈਣ ‘ਤੇ 23 ਬੋਰੀਆਂ ਵਿੱਚ ਭਰੀ 450 ਕਿੱਲੋ ਭੁੱਕੀ ਬਰਾਮਦ ਹੋਈ। ਉਨ੍ਹਾਂ ਦੱਸਿਆ ਕਿ ਇਰਸ਼ਾਦ ਅਨੰਤਨਾਗ ਦੇ ਇੱਕ ਪ੍ਰਾਈਵੇਟ ਸਕੂਲ ਵਿੱਚ 10ਵੀਂ ਕਲਾਸ ਵਿੱਚ ਪੜ੍ਹਦਾ ਹੈ ਅਤੇ ਪਾਰਟ ਟਾਈਮ ਨੌਕਰੀ ਵਜੋਂ ਆਟੋ ਚਲਾਉਂਦਾ ਹੈ ਅਤੇ ਦਾਨਿਸ਼ ਬੀਏ-ਸੈਕਿੰਡ ਈਅਰ ਪਾਸ ਹੈ ਅਤੇ ਡਰਾਈਵਰ ਦਾ ਕੰਮ ਕਰਦਾ ਸੀ। ਗੁਰਪ੍ਰੀਤ ਸਿੰਘ ਭੁੱਲਰ ਨੇ ਦੱਸਿਆ ਕਿ ਇਹ ਦੋਵੇਂ ਪਿਛਲੇ ਇੱਕ ਸਾਲ ਤੋਂ ਨਸ਼ਾ ਤਸਕਰੀ ਵਿੱਚ ਸ਼ਾਮਲ ਸਨ। ਪੁਲਿਸ ਕਮਿਸ਼ਨਰ ਨੇ ਦੱਸਿਆ ਕਿ ਮੁਲਜ਼ਮ ਗੁਰਦੀਪ ਸਿੰਘ ਲੁਧਿਆਣਾ ਅਤੇ ਪਟਿਆਲਾ ਵਿੱਚ ਪਹਿਲਾਂ ਹੀ ਨਸ਼ਿਆਂ ਦੇ ਤਿੰਨ ਕੇਸਾਂ ਦਾ ਸਾਹਮਣਾ ਕਰ ਰਿਹਾ ਹੈ ਅਤੇ ਮਨਜੀਤ ਪਿਛਲੇ ਇੱਕ ਸਾਲ ਤੋਂ ਨਸ਼ਿਆਂ ਦੇ ਕਾਰੋਬਾਰ ਵਿੱਚ ਸ਼ਾਮਲ ਸੀ। ਪੁੱਛ ਪੜਤਾਲ ਕਰਨ ‘ਤੇ ਮੁਲਜ਼ਮਾਂ ਨੇ ਭੁੱਕੀ ਦੇ ਸੋਰਸ ਬਾਰੇ ਖੁਲਾਸਾ ਕੀਤਾ ਸੀ, ਜੋ ਕਿ ਜੰਮੂ-ਕਸ਼ਮੀਰ ਦਾ ਰਹਿਣ ਵਾਲਾ ਹੈ ਅਤੇ ਸਥਾਨਕ ਪੁਲਿਸ ਨੂੰ ਵੀ ਸਪਲਾਇਰ ਬਾਰੇ ਸੂਚਿਤ ਕੀਤਾ ਗਿਆ ਹੈ। ਐਨਡੀਪੀਐਸ ਐਕਟ ਦੀ ਧਾਰਾ 15, 61 ਅਤੇ 85 ਤਹਿਤ ਪੁਲਿਸ ਸਟੇਸ਼ਨ -7 ਵਿਖੇ ਕੇਸ ਦਰਜ ਕੀਤਾ ਗਿਆ ਹੈ ਅਤੇ ਅਗਲੇਰੀ ਪੁੱਛ-ਪੜਤਾਲ ਲਈ ਸਥਾਨਕ ਅਦਾਲਤਾਂ ਵਿੱਚ ਪੇਸ਼ ਕੀਤਾ ਜਾਵੇਗਾ।

Crime News

Jalandhar News

नशा मुद्दा- भार्गव कैंप में इस युवक ने किस किस को डाला परेशानी में देखें, Share Video

बस्ती दानिशमंदा श्मशान घाट में तोड़ा पुराना शिव मंदिर विरोध दल बल के साथ पहुंची पुलिस ( Share VIdeo )

Leave a Reply

Your email address will not be published. Required fields are marked *